Google Automotive Keyboard ਵਿੱਚ ਉਹ ਸਭ ਕੁਝ ਹੈ ਜੋ ਤੁਹਾਨੂੰ Google ਕੀ-ਬੋਰਡ ਬਾਰੇ ਪਸੰਦ ਹੈ: ਗਤੀ, ਭਰੋਸੇਯੋਗਤਾ, ਗਲਾਈਡ ਟਾਈਪਿੰਗ, ਅਵਾਜ਼ੀ ਟਾਈਪਿੰਗ, ਲਿਖਾਈ ਅਤੇ ਹੋਰ ਬਹੁਤ ਕੁਝ
ਅਵਾਜ਼ੀ ਟਾਈਪਿੰਗ — ਤੁਰਦੇ-ਫਿਰਦੇ ਆਸਾਨੀ ਨਾਲ ਲਿਖਤ ਨੂੰ ਬੋਲ ਕੇ ਲਿਖਵਾਓ
ਗਲਾਈਡ ਟਾਈਪਿੰਗ — ਇੱਕ ਅੱਖਰ ਤੋਂ ਦੂਜੇ ਅੱਖਰ ਤੱਕ ਆਪਣੀ ਉਂਗਲ ਨੂੰ ਸਲਾਈਡ ਕਰ ਕੇ ਜ਼ਿਆਦਾ ਤੇਜ਼ੀ ਨਾਲ ਟਾਈਪ ਕਰੋ
ਲਿਖਾਈ — ਪ੍ਰਵਾਹੀ ਅਤੇ ਪ੍ਰਿੰਟਿਡ ਅੱਖਰਾਂ ਵਿੱਚ ਲਿਖੋ
ਇਨ੍ਹਾਂ ਭਾਸ਼ਾਵਾਂ ਵਿੱਚ ਸਹਾਇਤਾ ਉਪਲਬਧ ਹੈ:
ਅਰਬੀ, ਚੀਨੀ, ਚੈੱਕ, ਡੱਚ, ਅੰਗਰੇਜ਼ੀੇ, ਫ੍ਰੈਂਚ, ਜਰਮਨ, ਯੂਨਾਨੀ, ਇੰਡੋਨੇਸ਼ੀਆਈ, ਇਤਾਲਵੀ, ਜਪਾਨੀ, ਨਾਰਵੇਜੀਆਈ, ਪੋਲਿਸ਼, ਪੁਰਤਗਾਲੀ, ਰੋਮਾਨੀਆਈ, ਰੂਸੀ, ਸਪੈਨਿਸ਼, ਸਵੀਡਿਸ਼, ਥਾਈ, ਤੁਰਕੀ, ਯੂਕਰੇਨੀ ਅਤੇ ਕਈ ਹੋਰ ਭਾਸ਼ਾਵਾਂ!
ਪੇਸ਼ੇਵਰ ਨੁਕਤੇ:
• ਕਰਸਰ ਦੀ ਹਿੱਲਜੁੱਲ: ਕਰਸਰ ਨੂੰ ਇੱਧਰ-ਉਧਰ ਕਰਨ ਲਈ ਆਪਣੀ ਉਂਗਲ ਨੂੰ ਸਪੇਸ ਬਾਰ 'ਤੇ ਸਲਾਈਡ ਕਰੋ
• ਕੋਈ ਭਾਸ਼ਾ ਸ਼ਾਮਲ ਕਰਨ ਲਈ:
1. ਸੈਟਿੰਗਾਂ → ਸਿਸਟਮ → ਭਾਸ਼ਾਵਾਂ ਅਤੇ ਇਨਪੁੱਟ → ਕੀ-ਬੋਰਡ → Google Automotive Keyboard 'ਤੇ ਜਾਓ
2. ਸ਼ਾਮਲ ਕਰਨ ਲਈ ਕੋਈ ਭਾਸ਼ਾ ਚੁਣੋ। ਕੀ-ਬੋਰਡ 'ਤੇ ਗਲੋਬ ਦਾ ਪ੍ਰਤੀਕ ਦਿਖਾਈ ਦੇਵੇਗਾ
• ਭਾਸ਼ਾਵਾਂ ਸਵਿੱਚ ਕਰਨ ਲਈ: ਸਮਰਥਿਤ ਭਾਸ਼ਾਵਾਂ ਵਿਚਕਾਰ ਸਵਿੱਚ ਕਰਨ ਲਈ ਗਲੋਬ ਦੇ ਪ੍ਰਤੀਕ 'ਤੇ ਟੈਪ ਕਰੋ
• ਸਾਰੀਆਂ ਭਾਸ਼ਾਵਾਂ ਦੇਖਣ ਲਈ ਕੀ-ਬੋਰਡ 'ਤੇ ਸਮਰਥਿਤ ਸਾਰੀਆਂ ਭਾਸ਼ਾਵਾਂ ਦੀ ਸੂਚੀ ਦੇਖਣ ਲਈ ਗਲੋਬ ਦੇ ਪ੍ਰਤੀਕ ਨੂੰ ਦਬਾਈ ਰੱਖੋ
ਅੱਪਡੇਟ ਕਰਨ ਦੀ ਤਾਰੀਖ
7 ਅਪ੍ਰੈ 2025